Punjabi Language Blog Post: Helping Families Navigate the Maze that is Immigration

Many thanks to my friend, Mr. Rishi K. Nagar for translating a recent post into Punjabi; English article follows.

ਆਖ਼ਰ ਮਾਸੂਮ ਬੱਚੀ ਨੂੰ ਨਾਨਾ-ਨਾਨੀ ਨਾਲ ਕੈਨੇਡਾ ਆਉਣ ਦੀ ਆਗਿਆ ਮਿਲ ਹੀ ਗਈ!

ਇਕ ਸਾਲ ਪਹਿਲਾਂ ਮੇਰੀਆਂ ਸੇਵਾਵਾਂ ਲਈ ਇਕ ਮਿਹਨਤੀ ਕੈਨੇਡੀਅਨ ਨੇ ਮੇਰੇ ਤੀਕ ਪਹੁੰਚ ਕੀਤੀ। ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਮਾਤਾ-ਪਿਤਾ ਨੂੰ ਕੈਨੇਡਾ ਲਿਆਉਣਾ ਚਾਹੁੰਦਾ ਸੀ ਅਤੇ ਉਸਦੀ ਦਰਖਾਸਤ ਲਗਪਗ ਮੁਕੰਮਲ ਹੋ ਗਈ ਸੀ। ਵੀਜ਼ਾ ਅਫ਼ਸਰ ਉਸ ਦੇ ਬਜ਼ੁਰਗ ਮਾਤਾ-ਪਿਤਾ ਨੂੰ ਵੀਜ਼ਾ ਦੇਣ ਲਈ ਤਿਆਰ ਸੀ।

ਫਿਰ ਇਕ ਸਮੱਸਿਆ ਆ ਗਈ।

ਉਸ ਦੀ ਭੈਣ ਦੀ ਅਚਾਨਕ ਮੌਤ ਹੋ ਗਈ। ਉਹ ਆਪਣੇ ਪਤੀ ਤੋਂ ਕਈ ਸਾਲਾਂ ਤੋਂ ਵੱਖ ਰਹਿ ਰਹੀ ਸੀ। ਉਸ ਨਾਲ ਮਾਰ-ਕੁਟਾਈ ਹੁੰਦੀ ਸੀ ਤੇ ਉਸ ਦੇ ਪਤੀ ਨੇ ਉਸ ਨੂੰ ਆਪਣੇ ਘਰੋਂ ਕੱਢ ਬਾਹਰ ਕੀਤਾ ਸੀ। ਉਹ ਆਪਣੇ ਪੇਕੇ ਆ ਗਈ ਤੇ ਮਾਤਾ-ਪਿਤਾ ਕੋਲ ਰਹਿਣ ਲੱਗ ਪਈ ਸੀ। ਉਸ ਦੀ 6 ਮਹੀਨੇ ਦੀ ਛੋਟੀ ਬੇਟੀ ਵੀ ਸੀ।

ਉਸ ਦੀ ਮੁੜ ਕਿਸੇ ਹੋਰ ਥਾਂ ਸ਼ਾਦੀ ਕੀਤੀ ਗਈ ਪਰ ਨਵੇਂ ਪਤੀ ਨੇ ਛੋਟੀ ਬੇਟੀ ਨੂੰ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਇਸ ਕਾਰਨ ਇਹ ਛੋਟੀ ਬੱਚੀ ਆਪਣੇ ਨਾਨਾ-ਨਾਨੀ ਕੋਲ ਰਹਿ ਰਹੀ ਸੀ।

ਹੁਣ ਇਸ ਬੱਚੀ ਦਾ ਆਪਣੇ ਜਨਮ ਦੇਣ ਵਾਲੇ ਪਿਤਾਨਾਲ ਕੋਈ ਸੰਪਰਕ ਨਹੀ ਸੀ ਅਤੇ ਮਾਂ ਦੀ ਮੌਤ ਹੋ ਗਈ। ਉਸ ਦੀ ਮਾਂ ਦੀ ਮੌਤ ਸੜ ਜਾਣ ਕਾਰਨ ਹੋਈ ਸੀ…ਅਫ਼ਸੋਸ! ਅਜਿਹੇ ‘ਹਾਦਸੇ’ ਭਾਰਤ ਵਿੱਚ ਅਕਸਰ ਹੋ ਜਾਇਆ ਕਰਦੇ ਹਨ।

ਇਹਨਾਂ ਹਾਲਾਤ ਵਿੱਚ ਉਸ ਬੱਚੀ ਦਾ ਮਾਮਾ ਮੇਰੇ ਕੋਲ ਆਇਆ ਸੀ। ਉਸ ਨੇ ਆਪਣੇ ਮਾਪਿਆਂ ਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੈਦਾ ਹੋਣ ਤੋਂ ਕਈ ਸਾਲ ਪਹਿਲਾਂ ਸਪੌਂਸਰ ਕੀਤਾ ਸੀ। ਉਸ ਛੋਟੀ ਬੱਚੀ ਕੋਲ ਸਿਰਫ਼ ਉਸ ਦੇ ਨਾਨਾ-ਨਾਨੀ ਹੀ ਰਹਿ ਗਏ ਸਨ। ਉਹਨਾਂ ਦਾ ਵੀਜ਼ਾ ਲੱਗਣ ਕਾਰਨ ਇਸ ਛੋਟੀ ਬੱਚੀ ਨੂੰ ਹੁਣ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਕੋਲ ਛੱਡਣਾ ਪੈਣਾ ਸੀ।

ਕੈਨੇਡਾ ਦਾ ਇਮੀਗ੍ਰੇਸ਼ਨ ਕਾਨੂੰਨ ਪੇਚੀਦਾ ਹੈ। ਬੱਚੀ ਨੂੰ ‘ਫੈਮਿਲੀ ਕਲਾਸ’ ਅਧੀਨ ਕਈ ਕਾਰਨਾਂ ਦੇ ਚਲਦਿਆਂ ਸਪੌਂਸਰ ਨਹੀਂ ਕੀਤਾ ਜਾ ਸਕਦਾ ਸੀ। ਨਾਨਾ-ਨਾਨੀ ਭਾਰਤ ਵਿੱਚ ਉਸ ਨੂੰ ‘ਅਡੌਪਟ’ (ਗੋਦ ਲੈਣਾ) ਵੀ ਨਹੀਂ ਕਰ ਸਕਦੇ ਸਨ।

ਭਾਵੇਂ ਕਿ ਮੈਡੀਕਲ ਹੋ ਚੁੱਕੇ ਸਨ ਅਤੇ ਵੀਜ਼ੇ ਲੱਗ ਕੇ ਆ ਗਏ ਸਨ, ਮੇਰੀ ਸਲਾਹ ਉੱਤੇ ਕੰਮ ਕਰਦਿਆਂ, ਨਾਨਾ-ਨਾਨੀ ਨੇ ਵੀਜ਼ੇ ਵਾਪਸ ਭੇਜ ਦਿੱਤੇ ਤਾਂ ਕਿ ਇਸ ਛੋਟੀ ਬੱਚੀ ਨੂੰ ਐਪਲੀਕੇਸ਼ਨ ਵਿੱਚ ਸ਼ਾਮਿਲ ਕੀਤਾ ਜਾ ਸਕੇ ਅਤੇ ਵੀਜ਼ਾ ਅਫ਼ਸਰ ਇਸ ਉੱਤੇ ਕੰਮ ਕਰ ਸਕਣ।

ਇਸ ਕੰਮ ਵਿੱਚ ਕਾਫੀ ਹਿਚਕਿਚਾਹਟ ਸੀ ਪਰ ਮੇਰੇ ਵੱਲੋਂ ਕੀਤੀ ਕਾਗ਼ਜ਼ੀ ਕਾਰਵਾਈ ਵਿੱਚ ਇਸ ਦਰਖਾਸਤ ਉੱਤੇ ਵਿਚਾਰ ਕੀਤਾ ਜਾਣਾ ਸ਼ੁਰੂ ਹੋ ਗਿਆ ਕਿ ਇਸ ਛੋਟੀ ਬੱਚੀ ਨੂੰ ਵੀ ਪਰਿਵਾਰਕ ਮੈਂਬਰ ਸਮਝਦਿਆਂ ਐਪਲੀਕੇਸ਼ਨ ਵਿੱਚ ਸ਼ਾਮਿਲ ਕਰ ਲਿਆ ਜਾਵੇ।

ਇਹ ਕੰਮ ਜਦੋਂ ਕਿ ਮੁਕੰਮਲ ਹੋਣ ਹੀ ਵਾਲਾ ਸੀ, ਇਕ ਹੋਰ ਸਮੱਸਿਆ ਆ ਪਈ।

ਵੀਜ਼ਾ ਅਫ਼ਸਰ ਨੇ ਬੱਚੀ ਦੀ ‘ਕਸਟਡੀ’ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਅਦਾਲਤ ਕੋਲੋਂ ਕੁਝ ਖਾਸ ਸ਼ਬਦਾਂ ਵਿੱਚ ਗਾਰਡੀਅਨਸ਼ਿਪ ਬਾਰੇ ਹੁਕਮ ਲੈਣ ਲਈ ਆਖ ਦਿੱਤਾ ਤਾਂ ਕਿ ਬੱਚੀ ਆਪਣੇ ਕਾਨੂੰਨੀ ਗਾਰਡੀਅਨਾਂ ਨਾਲ ਕੈਨੇਡਾ ਜਾ ਸਕੇ। ਮੇਰੇ ਇਸ ਗ੍ਰਾਹਕ ਨੂੰ ਕਾਫੀ ਨਿਰਾਸ਼ਾ ਹੋਈ ਕਿਉਂਕਿ ਭਾਰਤੀ ਅਦਾਲਤ ਤੋਂ ਅਜਿਹੇ ਹੁਕਮ ਹਾਸਲ ਕਰਨ ਵਿੱਚ ਸਾਲਾਂ ਦਾ ਸਮਾਂ ਲੱਗ ਸਕਦਾ ਸੀ। ਉਸ ਦੇ ਮਾਤਾ-ਪਿਤਾ ਦੀ ਉਮਰ 70 ਸਾਲ ਪਹਿਲਾਂ ਹੀ ਪਾਰ ਕਰ ਚੁੱਕੀ ਸੀ ਤੇ ਉਹ ਕਾਫੀ ਨੱਠ-ਭੱਜ ਕਰ ਕੇ ਥੱਕ ਅਤੇ ਅੱਕ ਚੁੱਕੇ ਸਨ। ਉਸ ਬੱਚੀ ਦੇ ਅਸਲ ਪਿਤਾ ਕੋਲੋਂ ਉਸ ਦੇ ਕੈਨੇਡਾ ਜਾਣ ਵਾਸਤੇ ਮਨਜ਼ੂਰੀ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੋ ਰਿਹਾ ਸੀ।

ਮੈਂ ਵੀਜ਼ਾ ਅਫਸਰ ਨੂੰ ਭੇਜੀ ਇੱਕ ਈ-ਮੇਲ ਵਿੱਚ ਲਿਖਿਆ ਕਿ ਗਾਰਡੀਅਨਸ਼ਿਪ ਹਾਸਲ ਕਰਨ ਦਾ ਮਤਲਬ ਹੈ ਕਿ ਨਾਨਾ-ਨਾਨੀ ਉਸ ਬੱਚੀ ਨੂੰ ਆਪਣੇ ਨਾਲ ਕੈਨੇਡਾ ਲੈ ਕੇ ਜਾ ਸਕਣ ਅਤੇ ਉਸ ਦੇ ਅਸਲ ਪਿਤਾ ਨੂੰ ਉਸ ਐਪਲੀਕੇਸ਼ਨ ਸੰਬੰਧੀ ਨੋਟਿਸ ਭਿਜਵਾਇਆ ਜਾ ਚੁੱਕਿਆ ਹੈ ਪਰ ਉਸ ਨੇ ਇਸ ਦਾ ਕੋਈ ਜਵਾਬ ਦੇਣ ਦੀ ਲੋੜ ਨਹੀਂ ਮਹਿਸੂਸ ਕੀਤੀ ਅਤੇ ਨਾ ਹੀ ਉਹ ਕਦੀ ਇਸ ਪਿਆਰੀ ਬੱਚੀ ਨੂੰ ਮਿਲਿਆ ਹੈ, ਨਾ ਹੀ ਉਸ ਵੱਲ ਕੋਈ ਉਸ ਨੇ ਮੋਹ ਜਾਂ ਤਾਂਘ ਦਿਖਾਈ ਹੈ। ਉਸ ਕੋਲੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ।

ਮੈਨੂੰ ਉਮੀਦ ਸੀ ਕਿ ਸੋਚ-ਸਮਝ ਰੱਖਣ ਵਾਲਾ ਵਿਅਕਤੀ ਇਸ ਗੱਲ ਨੂੰ ਜ਼ਰੂਰ ਸਮਝ ਲਵੇਗਾ।

ਇਸ ਦਿਲਚਸਪ ਅਤੇ ਗੁੰਝਲਦਾਰ ਕੇਸ ਵਿੱਚ ਕਈ ਮੋੜ ਆਏ ਪਰ ਹੁਣ ਮੈਨੂੰ ਵੀਜ਼ਾ ਅਫ਼ਸਰ ਦੀ ਈ-ਮੇਲ ਆਈ ਹੈ ਕਿ ਉਸ ਬੱਚੀ ਨੂੰ ਆਪਣੇ ਨਾਨਾ-ਨਾਨੀ ਨਾਲ ਆਉਣ ਦੀ ਆਗਿਆ ਮਿਲ ਗਈ ਹੈ। ਬਜ਼ੁਰਗ ਮਾਤਾ-ਪਿਤਾ ਆਪਣੇ ਪੁੱਤਰ ਕੋਲ ਅਤੇ ਉਹ ਬੱਚੀ ਆਪਣੇ ਮਾਮੇ ਕੋਲ ਪਹੁੰਚ ਰਹੇ ਹਨ। ਬਹੁਤ ਤਸੱਲੀ ਦਾ ਅਹਿਸਾਸ ਹੈ!

 

More than a year ago, I was retained by a hard working Canadian. He had sought to bring his parents here for years and the application was almost finalized. The visa office was ready to issue visas to his elderly mother and father.

There was a problem.

His young niece, his sister’s daughter, lost her mother. His sister had separated from her first husband, the father of the child years ago. She had been beaten and thrown out of her husband and his family home; she returned to her parents home along with her daughter, only 6 months old.

She divorced and remarried; but the new husband didn’t want her to bring along her daughter; so the little girl remained with her maternal grandparents.

This little girl, who has no contact with her biological father, then lost her mother – who died after suffering burns over her entire body. This is, sadly, an all too common fate and an ‘accident’ that happens all too frequently for women in India.

It was in these circumstances that her uncle came to us; he had sponsored his parents years ago, before all of these issues; and the one constant in this little girls life was the love of her grandparents; and he and his parents weren’t going to leave her behind with distant relatives.

Canadian immigration law is complex; the child could not be sponsored under the family class for a couple of reasons. The child could not be adopted by her grandparents in India.

Even though medicals had been requested and visas issued, on my advice, the grandparents returned the visas to the Consulate so that they could deal with our request to add their grand-daughter to the application.

There was some reluctance, but things appeared to progressing positively with our request that the child be added to the application as a de facto family member.

Just when it seemed that dawn was about to break, there was another obstacle.

The visa office started asking about custody and specific wording in the guardianship order to allow this girl to come with her legal guardians, her grandparents to Canada. My client was devastated; getting another court order would have taken years (the Indian legal system is even more of a maze, labyrinth than the Canadian immigration system) and his elderly, 70 + year old father was already exhausted running around dealing with court and lawyers in India. Getting a consent from her biological father was out of the question.

I sent an email to the visa Office pointing out that the guardianship order implied the ability of the guardians to take the child outside of India; that the biological father had been served notice of that application and didn’t bother to show up, had never exercised any access or interest in this lovely little girl.

I hoped that reasonable minds would prevail.

There’s been a couple of twists and turns, but we just got the email from the Visa Office. These grandparents and this little girl will be coming to Canada to live with their loving, caring son and uncle.